ਪੰਜਾਬੀ ਯੂਨੀ. ਪਟਿਆਲਾ ‘ਚ ਰਣਜੀਤ ਕੌਰ, ਗੁਲਸ਼ਨ ਕੋਮਲ, ਸੁੱਖੀ ਬਰਾੜ, ਦੇਬੀ ਮਖਸੂਸਪੁਰੀ ਤੇ ਬਲਜਿੰਦਰ ਮਾਨ ਨੇ ਵਧਾਈ ਪੁਸਤਕ ਮੇਲੇ ਦੀ ਸ਼ਾਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ 12ਵੇਂ ਪੰਜ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਆਖਰੀ ਦਿਨ ‘ਬਾਲ ਸਾਹਿਤ ਸੰਵਾਦ’ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸੰਗੀਤਕ ਸ਼ਾਮਾਂ ਦੌਰਾਨ ਰਣਜੀਤ ਕੌਰ, ਗੁਲਸ਼ਨ ਕੋਮਲ, ਸੁੱਖੀ ਬਰਾੜ ਅਤੇ ਦੇਬੀ ਮਖਸੂਸਪੁਰੀ ਵਰਗੇ ਕਲਾਕਾਰਾਂ ਨੇ ਰੌਣਕ ਲਗਾਈ। ਇਸ ਦੌਰਾਨ ਬਾਲ ਸਾਹਿਤਕਾਰ ਬਲਜਿੰਦਰ ਮਾਨ (ਮਾਹਿਲਪੁਰ) ਨੇ ਬਾਲ ਸਾਹਿਤ ਸੰਵਾਦ ਦਾ ਸੰਚਾਲਨ ਕਰਦਿਆਂ ਹੋਸ਼ਿਆਰਪੁਰ ਅਤੇ ਦੁਆਬੇ ਦਾ ਮਾਣ ਵਧਾਇਆ। ਸਮਾਗਮ ਵਿੱਚ ‘ਨਿੱਕੀਆਂ ਕਰੂੰਬਲਾਂ’ ਦਾ ਨਵੀਨਤਮ ਅੰਕ ਵੀ ਜਾਰੀ ਕੀਤਾ ਗਿਆ।

Leave a Reply

Your email address will not be published. Required fields are marked *