‘ਨਿੱਕੀਆਂ ਕਰੂੰਬਲਾਂ’ ਬੱਚਿਆਂ ਲਈ ਨਰੋਆ ਤੇ ਨਿਰਾਲਾ ਮੰਚ ਹੈ: ਗੁਰਵਿੰਦਰ ਨਰੂਲਾ

ਹੁਸ਼ਿਆਰਪੁਰ ਵਿਖੇ ਹੋਈ ‘ਨਿੱਕੀਆਂ ਕਰੂੰਬਲਾਂ’ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨਰੂਲਾ ਨੇ ਕਿਹਾ ਕਿ ਇਹ ਰਸਾਲਾ ਬੱਚਿਆਂ ਲਈ ਨਰੋਆ ਤੇ ਨਿਰਾਲਾ ਮੰਚ ਬਣਿਆ ਹੈ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਪੰਜਾਬੀ ਦਾ ਇਹ ਇੱਕੋ-ਇੱਕ ਬਾਲ ਰਸਾਲਾ ਹੈ। ਉਨ੍ਹਾਂ ਸੰਪਾਦਕ ਬਲਜਿੰਦਰ ਮਾਨ ਵੱਲੋਂ ਪਿਛਲੇ 35 ਸਾਲਾਂ ਤੋਂ ਦੂਰਦਰਸ਼ਨ ਪ੍ਰੋਗਰਾਮਾਂ ਅਤੇ ਪੰਜਾਬੀ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।

ਨਿਰਮਾਤਾ-ਨਿਰਦੇਸ਼ਕ ਸੁਖਵਿੰਦਰ ਕੁਮਾਰ ਅਤੇ ਪੰਕਜ ਨੇ ਰਸਾਲੇ ਦੀ ਗਿਆਨਵਰਧਕ ਤੇ ਮਨੋਰੰਜਕ ਪਹੁੰਚ ਨੂੰ ਸਲਾਹਿਆ, ਜਦਕਿ ਦਿਨੇਸ਼ ਦਮਾਥੀਆਂ ਨੇ 31 ਸਾਲਾ ਰੰਗਦਾਰ ਵਿਸ਼ੇਸ਼ ਅੰਕ ਨੂੰ ਇਤਿਹਾਸਕ ਮਹੱਤਵ ਵਾਲਾ ਦੱਸਿਆ। ਸਮਾਗਮ ਦੌਰਾਨ ਸੰਪਾਦਕ ਬਲਜਿੰਦਰ ਮਾਨ ਨੇ ਬਾਲ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਸਰਕਾਰੀ ਸਰਪ੍ਰਸਤੀ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਸਾਹਿਤਕਾਰਾਂ ਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *