ਨਿੱਕੀਆਂ ਕਰੂੰਬਲਾਂ’ ਦਾ 31 ਸਾਲਾਂ ਦੀ ਯਾਤਰਾ ਨੂੰ ਸਮਰਪਿਤ ਵਿਸ਼ੇਸ਼ ਅੰਕ ਪ੍ਰਕਾਸ਼ਿਤ

ਪੰਜਾਬੀ ਬਾਲ ਸਾਹਿਤ ਦੇ ਪ੍ਰਮੁੱਖ ਰਸਾਲੇ ‘ਨਿੱਕੀਆਂ ਕਰੂੰਬਲਾਂ’ ਨੇ ਆਪਣੀ ਪ੍ਰਕਾਸ਼ਨਾ ਦੇ 31 ਸਾਲ ਪੂਰੇ ਹੋਣ ‘ਤੇ (ਨਵੰਬਰ-ਦਸੰਬਰ 2026) 152 ਪੰਨਿਆਂ ਦਾ ਪੂਰਾ ਰੰਗੀਨ ਅਤੇ ਕਿਤਾਬੀ ਸਾਈਜ਼ ਦਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਹੈ।

ਮੁੱਖ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਹੇਠ ਤਿਆਰ ਕੀਤੇ ਇਸ ਇਤਿਹਾਸਕ ਦਸਤਾਵੇਜ਼ ਵਿੱਚ ਰਾਮਾ ਰਤਨ, ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ, ਸਤੀਸ਼ ਕੁਮਾਰ ਵਰਮਾ, ਅਮਰਜੀਤ ਕੌਂਕੇ ਸਮੇਤ ਅਨੇਕਾਂ ਪ੍ਰਸਿੱਧ ਸਾਹਿਤਕਾਰਾਂ ਨੇ ਰਸਾਲੇ ਦੇ 31 ਸਾਲਾਂ ਦੇ ਸਫ਼ਰ ਅਤੇ ਬਾਲ ਸਾਹਿਤ ਵਿੱਚ ਪਾਏ ਯੋਗਦਾਨ ਦਾ ਮੁੱਲਵਾਨ ਵਿਸ਼ਲੇਸ਼ਣ ਕੀਤਾ ਹੈ। ਬਿਨਾਂ ਕਿਸੇ ਸਰਕਾਰੀ ਮਦਦ ਦੇ ਨਿਰੰਤਰ ਬਾਲ ਪਾਠਕ ਤਿਆਰ ਕਰਨ ਦੇ ਇਸ ਕਾਰਜ ਦੀ ਸਾਹਿਤਕ ਹਲਕਿਆਂ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ।

Leave a Reply

Your email address will not be published. Required fields are marked *